ਸੁਨਾਮ (ਰਮੇਸ਼ ਗਰਗ) : ਅਗਰਵਾਲ ਸਭਾ ਰਜਿ, ਸੁਨਾਮ ਵੱਲੋਂ ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਏਕਮ ਦਾ ਦਿਹਾੜ੍ਹਾ ਮਹਾਰਾਜਾ ਅਗਰਸੇਨ ਚੌਂਕ ਵਿੱਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ, ਮਹਾਰਾਜਾ ਅਗਰਸੇਨ ਜੀ ਦੀ ਮੂਰਤੀ ਤੇ ਫੁਲ ਮਾਲਾ ਪਾਈ ਗਈ ਤੇ ਆਰਤੀ ਦਾ ਗੁਨਗਾਨ ਕੀਤਾ ਗਿਆ। ਇਸ ਵਾਰ ਏਕਮ ਦੇ ਮੁੱਖ ਯਜਮਾਨ ਸ੍ਰੀ ਸੁਭਾਸ਼ ਗੁਪਤਾ ਭੱਠੇ ਵਾਲੇ ਸੇ਼ਰੋਂ ਵਾਲੇ ਗਰੀਨ ਸਿਟੀ ਨਿਵਾਸੀ ਅਤੇ ਪ੍ਰਵਾਰ ਵੱਲੋਂ ਭੋਗ ਪ੍ਰਸਾਦਿ ਦੀ ਸੇਵਾ ਕੀਤੀ ਗਈ। ਇਸ ਮੌਕੇ ਤੇ ਕ੍ਰਿਸ਼ਨ ਸੰਦੋਹਾ, ਪ੍ਰਧਾਨ ਵਿਕਰਮ ਗਰਗ ਵਿੱਕੀ ਤੇ ਨਗਰ ਕੌਸਲ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਗੁਪਤਾ ਪ੍ਰੀਵਾਰ ਦਾ ਧੰਨਵਾਦ ਕਰਦਿਆਂ ਮਹਾਰਾਜਾ ਅਗਰਸੇਨ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕੇ ਉਹ ਗੁਪਤਾ ਪ੍ਰੀਵਾਰ ਨੂੰ ਹਮੇਸਾ਼ ਚੜਦੀਕਲਾ ਵਿੱਚ ਰੱਖੇ ਘਰ ਪ੍ਰੀਵਾਰ ਵਿੱਚ ਸੁੱਖ ਸਾਂਤੀ ਆਪਸੀ ਪਿਆਰ ਤੇ ਏਕਤਾ ਬਣਾਈ ਰੱਖੇ ਤੇ ਤੰਦਰੁਸਤੀਆਂ ਬਖਸਿ਼ਸ. ਕਰੇ।
ਇਸ ਮੌਕੇ ਤੇ ਹਾਲ ਹੀ ਵਿੱਚ ਹੋਈ ਨੀਟ ਦੀ ਪ੍ਰਿਖਿਆ ਵਿੱਚ ਵਧੀਆ ਨੰਬਰ ਲੈ ਕੇ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਗਨਮੇ ਫੂਲ ਸਪੁੱਤਰ ਸ੍ਰੀ ਸਿਧਾਰਥ ਫੂਲ (652 ), ਕੇਤਨ ਗੋਇਲ ਸਪੁੱਤਰ ਸ੍ਰੀ ਦਿਨੇਸ਼ ਗੋਇਲ (640 ), ਯੋਗੇਸ਼ ਗਰਗ ਸਪੁੱਤਰ ਸ੍ਰੀ ਜਮਨ ਪ੍ਰਭੂ (621), ਕੁੰਸ਼ ਬਾਂਸਲ ਸਪੁੱਤਰ ਸ੍ਰੀ ਜਾਨੀ ਬਾਂਸਲ (615), ਨਿਸਾ਼ ਬਾਂਸਲ ਸਪੁੱਤਰੀ ਡਾ, ਚਰਨ ਦਾਸ (607) ਅਤੇ ਸੁ਼ਭਕਰਮਨ ਸਿੰਘ ਸਪੁੱਤਰ ਸ, ਬਲਵਿੰਦਰ ਸਿੰਘ ਸਾ਼ਮਲ ਹਨ। ਇਨ੍ਹਾਂ ਸਾਰਿਆਂ ਦਾ ਪ੍ਰੀਵਾਰਾਂ ਸਮੇਤ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਪ੍ਰਧਾਨ ਵਿਕਰਮ ਗਰਗ ਵਿੱਕੀ, ਨਗਰ ਕੌਸਲ ਪ੍ਰਧਾਨ ਮਨਪ੍ਰੀਤ ਬਾਂਸਲ, ਹਰੀ ਦੇਵ ਗੋਇਲ, ਰਾਮ ਲਾਲ ਰਾਮਾ ਆਲਮਪੁਰੀਆ, ਹਕੂਮਤ ਰਾਏ ਜਿੰਦਲ, ਕ੍ਰਿਸ਼ਨ ਸੰਦੋਹਾ, ਸਿ਼ਵ ਜਿੰਦਲ, ਪ੍ਰਭਾਤ ਜਿੰਦਲ, ਇੰਜੀ, ਰਾਜੇਸ.ਸੁਭਾਸ਼ ਗੁਪਤਾ, ਲਾਡੀ ਚੰਦ ਗਰਗ, ਮਾਨਿਕ ਗਰਗ,ਦੀਵਿਤ ਗਰਗ,ਮਾਸਟਰ ਰਾਜੀਵ ਬਿੰਦਲ, ਸੰਕਰ ਬਾਂਸਲ, ਰਾਜਨ ਹੋਡਲਾ, ਪਵਨ ਜਿੰਦਲ, ਸੁਰੇਸ਼ ਜਿੰਦਲ ਐਡਵੋਕੇਟ, ਰਾਮ ਲਾਲ ਤਾਇਲ, ਅਜੇ ਜਿੰਦਲ ਮਸਤਾਨੀ, ਲਾਜਪਤ ਰਾਏ ਗਰਗ,ਰਾਕੇਸ਼ ਗਰਗ, ਕਾਲਾ ਨਾਗਰਾ, ਰਾਕੇਸ਼ ਕਾਕਾ, ਕੇਵਲ ਕ੍ਰਿਸ਼ਨ ਮੈਨੇਜਰ, ਆਰ ਡੀ ਕਾਂਸਲ, ਸੰਤੋਸ਼ ਕੁਮਾਰ, ਮੁਨੀਸ਼ ਗਰਗ ਮੋਨੂੰ, ਗੌਰਵ ਜਨਾਲੀਆ, ਬਿੰਦਰ ਪਾਲ, ਪ੍ਰਵੇਸ਼ ਕਾਂਸਲ, ਭੂਸ਼ਣ ਕਾਂਸਲ , ਨਰੇਸ਼ ਸਿੰਗਲਾ , ਸੰਜੀਵ ਜਿੰਦਲ, ਭੀਮ ਸੈਨ ਸਿੰਗਲਾ, ਐਡਵੋਕੇਟ ਮੌਜੀ, ਮੁਕੇਸ਼ ਗਰਗ, ਵਿਮਲ ਜੈਨ, ਗਿਰਧਾਰੀ ਲਾਲ ਜਿੰਦਲ, ਗੋਪਾਲ ਗਰਗ, ਸੁਸੀ਼ਲ ਬਾਂਸਲ, ਮਹਿੰਦਰ ਜੈਨ, ਮਿੰਟੂ ਜਖੇਪਲ, ਗਿਆਨ ਚੰਦ ਗੁਪਤਾ, ਵਿਸਾ਼ਲ ਗੁਪਤਾ, ਸ੍ਰੀਮਤੀ ਮਮਤਾ ਰਾਣੀ, ਪੂਨਮ ਦੇਵੀ, ਮੰਜੂ ਗਰਗ, ਹੈਪੀ ਜੈਨ ਸਮੇਤ ਅਗਰਵਾਲ ਸਮਾਜ ਦੇ ਲੋਕ ਭਾਰੀ ਗਿਣਤੀ ਵਿੱਚ ਹਾਜਰ ਸਨ।